歌词
ਉਂਝ ਦੁਨੀਆਂ ਤੇ ਪਰਬਤ ਲੱਖਾਂ
ਕੁੱਝ ਉਸ ਤੋਂ ਉੱਚੀਆਂ ਥਾਵਾਂ ਨੇ
ਕੰਡੇ ਜਿਨ੍ਹਾਂ ਛੁਪਾ ਲਏ ਹਿਕ ਵਿਚ
ਕੁੱਝ 'ਕੁ ਐਸੀਆਂ ਰਾਹਾਂ ਨੇ
ਕੀਸਾਂ ਲੈ ਅਸੀਸਾਂ ਦੇਂਦੀ
ਜ਼ਖਮਾਂ ਬਦਲੇ ਕਸਮਾਂ ਵੀ
ਆਪਣੇ ਲਈ ਸਰਤਾਜ ਕਦੇ ਵੀ
"ਕੁੱਝ ਨਹੀਂ ਮੰਗਿਆ ਮਾਵਾਂ ਨੇ"
"ਕੁੱਝ ਨਹੀਂ ਮੰਗਿਆ ਮਾਵਾਂ ਨੇ"
♪
ਓ, ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀਅ ਜਿਹਾ ਡੋਲੇ
ਸਾਨੂੰ ਨਾ ਕੁੱਝ ਹੋ ਜਾਏ ਡਰਦੀ ਅੰਮੀ
♪
ਹੋ, ਦੁਨੀਆਂ ਤੇ ਸੁੱਖ ਸਬਰ ਸ਼ਾਂਤੀ ਤਾਂ ਐ, ਓ
ਕਿਉਂਕਿ ਸਭਨਾ ਕੋਲ ਅਮੂਲੀ ਮਾਂ ਐ
ਦੁਨੀਆਂ ਤੇ ਸੁੱਖ ਸਬਰ ਸ਼ਾਂਤੀ ਤਾਂ ਐ, ਓ
ਕਿਉਂਕਿ ਸਭਨਾ ਕੋਲ ਅਮੂਲੀ ਮਾਂ ਐ
ਤਾਪ ਚੜ੍ਹੇ ਸਿਰ ਪੱਟੀਆਂ ਧਰਦੀ ਅੰਮੀ
ਸਾਨੂੰ ਨਾ ਕੁੱਝ ਹੋ ਜਾਏ ਡਰਦੀ ਅੰਮੀ
♪
ਹਾਂ-ਹਾਂ...
ਓ-ਹੋ, ਰੱਬ ਨਾ ਕਰੇ ਕਿ ਐਸੀ ਵਿਬਤਾ ਆਏ, ਓ
ਢਿੱਡੋਂ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ
ਰੱਬ ਨਾ ਕਰੇ ਕਿ ਐਸੀ ਵਿਬਤਾ ਆਏ, ਓ
ਢਿੱਡੋਂ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ
ਇਹ ਗੱਲ ਸੁਣਦੇ ਸਾਰ ਹੀ ਮਰਦੀ ਅੰਮੀ, ਹਾਏ
ਸਾਨੂੰ ਨਾ ਕੁੱਝ ਹੋ ਜਾਏ ਡਰਦੀ ਅੰਮੀ
♪
ਹੋ, ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ
ਪੋਹ ਮਾਘ ਵੀ ਜਰਨ ਕਰੜੀਆਂ ਮਾਵਾਂ
ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ
ਪੋਹ ਮਾਘ ਵੀ ਜਰਨ ਕਰੜੀਆਂ ਮਾਵਾਂ
ਸਾਨੂੰ ਦੇਂਦੀ ਨਿੱਘ ਤੇ ਠਰਦੀ ਅੰਮੀ
ਸਾਨੂੰ ਨਾ ਕੁੱਝ ਹੋ ਜਾਏ ਡਰਦੀ ਅੰਮੀ
♪
ਹਾਂ-ਹਾਂ...
ਹੋ, ਜਿਨ੍ਹਾਂ ਨੇ ਮਾਂਵਾਂ ਦਾ ਮੁੱਲ ਨਹੀਂ ਪਾਇਆ
ਮੰਦਭਾਗਿਆਂ ਨੇ ਡਾਢਾ ਪਾਪ ਕਮਾਇਆ
ਜਿਨ੍ਹਾਂ ਨੇ ਮਾਂਵਾਂ ਦਾ ਮੁੱਲ ਨਹੀਂ ਪਾਇਆ
ਮੰਦਭਾਗਿਆਂ ਡਾਢਾ ਪਾਪ ਕਮਾਇਆ
ਅੰਦਰੋ ਅੰਦਰੀ ਜਾਂਦੀ ਖਰਦੀ ਅੰਮੀ
ਸਾਨੂੰ ਨਾ ਕੁੱਝ ਹੋ ਜਾਏ ਡਰਦੀ ਅੰਮੀ
♪
ਹੋ, ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ
ਪਰ ਮਾਵਾਂ ਦੇ ਬਾਝੋਂ ਕਰੀਂ ਹਨੇਰੇ
ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ
ਪਰ ਮਾਵਾਂ ਦੇ ਬਾਝੋਂ ਕਰੀਂ ਹਨੇਰੇ
ਰੌਣਕ ਹੈ ਸਰਤਾਜ ਦੇ ਘਰ ਦੀ ਅੰਮੀ
ਸਾਨੂੰ ਨਾ ਕੁੱਝ ਹੋ ਜਾਏ ਡਰਦੀ ਅੰਮੀ
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀਅ ਜਿਹਾ ਡੋਲੇ
ਸਾਨੂੰ ਨਾ ਕੁੱਝ ਹੋਜੇ ਡਰਦੀ ਅੰਮੀ
专辑信息