歌曲 / 歌词

Ghah

Listen on Apple Music

歌词

ਮੈਂ ਘਾਹ ਹਾਂ
ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ ਤੇ ਉੱਗ ਆਵਾਂਗਾ
ਮੈਂ ਘਾਹ ਹਾਂ
ਬੰਬ ਸੁੱਟ ਦਿਓ ਭਾਵੇਂ
ਵਿਸ਼ਵਵਿਦਾਲੇ ਤੇ
ਬਣਾ ਦਿਓ ਹਰ ਹੋਸਟਲ
ਮਲਬੇ ਦੇ ਢੇਰ
ਸੁਹਾਗਾ ਫੇਰ ਦਿਓ
ਬੇਸ਼ਕ ਸਾਡੀਆਂ ਝੁੱਗੀਆਂ ਤੇ
ਮੈਨੂੰ ਕੀ ਕਰੋਗੇ
ਮੈਂ ਤਾਂ ਘਾਹ ਹਾਂ
ਹਰ ਚੀਜ਼ ਢੱਕ ਲਵਾਂਗਾ
ਹਰ ਢੇਰ ਤੇ ਉੱਗ ਆਵਾਂਗਾ
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੂੜ ਚ ਮਿਲਾ ਦਿਓ
ਲੁਧਿਆਣੇ ਦਾ ਜ਼ਿਲਾ
ਮੇਰੀ ਹਰਿਆਲੀ ਆਪਣਾ
ਕੱਮ ਕਰੇਗੀ
ਦੋ ਸਾਲ
ਦਸ ਸਾਲ ਬਾਅਦ
ਸਵਾਰੀਆਂ ਫੇਰ ਕਿਸੇ ਟਿਕਟਕਾਰ ਤੋਂ ਪੁਛਣਗੀਆਂ
ਇਹ ਕੇਹੜੀ ਥਾਂ ਏ
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ
ਹਰੀ ਘਾਹ ਦਾ ਜੰਗਲ ਹੈ
ਮੈਂ ਤਾਂ ਘਾਹ ਹਾਂ
ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ ਤੇ
ਉੱਗ ਆਵਾਂਗਾ